ਸਿੱਖ ਚੇਤਨਾਂ ਮਲਟੀਮੀਡੀਆ ਯੁਨਿਟ


ਅੱਜ ਦਾ ਯੁੱਗ ਮੀਡੀਏ ਅਤੇ ਕੰਪਿਊਟਰ ਦਾ ਯੁੱਗ ਹੈ। ਸਮੇਂ ਅਨੁਸਾਰ ਧਰਮ ਦੇ ਪੱਖ ਨੂੰ ਲੈ ਕੇ ਅਤੇ ਅੱਜ ਦੀ ਨੌਜਵਾਰ ਪੀੜੀ ਨੂੰ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣ ਅਤੇ ਚੱਲ ਰਹੀ ਪਤਿਤਪੁਣੇ ਦੀ ਲਹਿਰ ਨੂੰ ਰੋਕਣ ਵਾਸਤੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਸਿੱਖ ਚੇਤਨਾ ਮਲਟੀਮੀਡੀਆ ਯੁਨਿਟ ਦੀ ਸਥਾਪਨਾ ਕੀਤੀ ਗਈ।

ਜਿਸ ਵਿੱਚ ਆਧੁਨਿਕ ਉਪਰਾਲੇ ਰਾਹੀਂ ਸਿੱਖ ਇਤਿਹਾਸ ਨੂੰ ਵੱਡੇ ਪਰਦੇ ਤੇ ਫਿਲਮ ਰੂਪ ਵਿੱਚ ਦਿਖਾ ਕੇ ਸਿੱਖ ਨੌਜਵਾਨਾਂ ਨੂੰ ਆਪਣਾ ਗੌਰਵਮਈ ਵਿਰਸਾ ਸੰਭਾਲਣ ਦੀ ਪ੍ਰੇਰਨਾ ਕੀਤੀ ਜਾਂਦੀ ਹੈ। ਇਸੇ ਮੰਤਵ ਲਈ ਸਿੱਖ ਜਗਤ ਵਿੱਚ ਪਹਿਲੀ ਵਾਰ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਇਤਿਹਾਸ ਨੂੰ ਲੈ ਕੇ ਵੱਡੇ ਬਜ਼ਟ ਨਾਲ ਵੱਡੀ ਧਾਰਮਿਕ ਫਿਲਮ “ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ” ਸੰਗਤਾਂ ਦੇ ਸਹਿਯੋਗ ਨਾਲ ਬਣਾਈ ਗਈ ਅਤੇ ਦੇਸ਼ ਵਿਦੇਸ਼ਾਂ ਦੇ ਵੱਡੇ ਸ਼ਹਿਰਾਂ ਵਿੱਚ ਰੀਲੀਜ਼ ਕੀਤੀ ਗਈ। ਜਿਸ ਨੂੰ ਨਾਨਕ ਨਾਮ ਲੇਵਾ ਸੰਗਤਾਂ, ਨੌਜਵਾਨਾਂ ਅਤੇ ਬੱਚਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਅਤੇ ਇਸ ਤੋਂ ਬਾਅਦ ਇਸੇ ਯੁਨਿਟ ਵੱਲੋਂ ਤਕਰੀਬਨ 5 ਹੋਰ ਟੈਲੀ ਫਿਲਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਛੇਤੀ ਹੀ VCD, DVD ਦੇ ਰੂਪ ਵਿੱਚ ਸੰਗਤਾਂ ਤੱਕ ਪਹੁੰਚਾਈਆਂ ਜਾਣਗੀਆਂ।