ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥

ਧੰਨ ਧੰਨ ਮਾਤਾ ਕੌਲਾਂ ਜੀ ਸਿਫਤਿ ਸਾਲਾਹਿ


ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਇੱਕ ਹੋਰ ਨਵਾਂ ਉਪਰਾਲਾ:-

ਦੋਮਾਹੀ ਧਾਰਮਿਕ ਰਸਾਲਾ ਸਿਫਤਿ ਸਾਲਾਹ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਸੰਨ 1997 ਵਿੱਚ ਅਕਤੂਬਰ-ਨਵੰਬਰ ਮਹੀਨੇ ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਇਆ। ਇਸ ਧਾਰਮਿਕ ਰਸਾਲੇ ਵਿਚਲੇ ਲੇਖਾਂ ਤੋਂ ਆਪ ਗੁਰਮਤਿ ਦਾ ਆਨੰਦ ਮਾਣ ਸਕੋ ਇਸ ਲਈ ਇਸ ਰਸਾਲੇ ਨੂੰ ਨਿਰੋਲ ਧਾਰਮਿਕ ਹੀ ਰੱਖਿਆ ਗਿਆ ਹੈ।

ਸਾਧ ਸੰਗਤ ਜੀ ਇਸ ਵਿੱਚ ਅਧਿਆਤਮਕ ਵਿਚਾਰਾਂ ਜਿਵੇਂ :- ਸਰਮ ਖੰਡ ਕੀ ਹੈ, ਗਿਆਨ ਖੰਡ ਕੀ ਹੈ, ਧਰਮ ਖੰਡ ਕੀ ਹੈ ਅਤੇ ਦਯਾ, ਸੰਤੋਖ, ਧੀਰਜ, ਨਿਮਰਤਾ ਆਦਿ ਇਨ੍ਹਾਂ ਸਾਰੀਆਂ ਯੁਕਤੀਆਂ ਬਾਰੇ ਇਨ੍ਹਾਂ ਰਸਾਲਿਆਂ ਵਿੱਚ ਬੜੇ ਵਿਸਥਾਰ ਨਾਲ ਦੇਣ ਦਾ ਯਤਨ ਕੀਤਾ ਗਿਆ ਹੈ। ਤਾਂ ਜੋ ਇਸ ਘੋਰ ਕਲਯੁਗ ਵਿੱਚ ਗੁਰਸਿੱਖੀ ਜੀਵਨ ਦੇ ਅਧਾਰ ਨਾਲ ਜਿੰਦਗੀ ਨੂੰ ਸਫਲ ਕੀਤਾ ਜਾਵੇ।

ਇਸ ਧਾਰਮਿਕ ਰਸਾਲੇ ਵਿੱਚ ਗੁਰੂ ਸਾਹਿਬ ਜੀ ਦੀਆਂ ਜੀਵਨੀਆਂ ਬਾਰੇ, ਸਿੱਖ ਇਤਿਹਾਸ ਦੇ ਝਰੋਖਿਆਂ ਵਿੱਚੋਂ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਅਤੇ ਨਾਮ ਜਪਣ ਵਾਲੇ ਪੂਰਨ ਸੰਤ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਗਾਇਨ ਕੀਤੇ ਸ਼ਬਦ ਕੀਰਤਨ ਦਾ ਉਤਾਰਾ ਵੀ ਇਸ ਰਸਾਲੇ ਨੂੰ ਨਿਖਾਰਦਾ ਹੈ।

ਸਾਧ ਸੰਗਤ ਜੀ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਦੇ ਇਸ ਯੁੱਗ ਦੀ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਗੁਰਮਤਿ ਦੇ ਧਾਰਨੀ ਬਨਾਉਣ ਵਾਸਤੇ ਇਸ ਰਸਾਲੇ ਵਿੱਚ ਕੁਝ ਨਵੇਂ ਕਾਲਮ ਸ਼ੁਰੂ ਕੀਤੇ ਗਏ ਹਨ ਜਿਵੇਂ ਕਿ:-

1. “ਸੁਆਲਨਾਮਾ” 

2. “ਜ਼ਿਦਗੀ ਦੀਆਂ ਬਰੀਕੀਆਂ” (ਪਰਮਾਰਥ ਤੇ ਚੱਲਣ ਲਈ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਨੂੰ ਕੀਤੇ ਗਏ ਸਵਾਲ ਅਤੇ ਭਾਈ ਸਾਹਿਬ ਜੀ ਵੱਲੋਂ ਗੁਰਮਤਿ ਅਨੁਸਾਰ ਦਿੱਤੇ ਜਵਾਬ)

3. “ਅਨਮੋਲ ਬਚਨ” ਗੁਰੂ ਸਾਹਿਬ ਜੀ ਦੀ ਰਸਨਾਂ ਤੋਂ ਨਿਕਲੇ ਹੋਏ ਅਤੇ ਮਹਾਂਪੁਰਖਾਂ ਅਤੇ ਭਾਈ ਸਾਹਿਬ ਜੀ ਦੇ ਕੀਰਤਨ ਵਿਚਾਰਾਂ ਵਿੱਚੋਂ।

4. “ਹੱਡ ਬੀਤੀਆਂ”

5. “ਨਿੱਕੀਆਂ ਗੱਲਾਂ ਵੱਡੇ ਅਸਰ”

6. ਬਾਲ ਸਿੱਖਿਆ”

7. “ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਜੀਵਨੀ” ਤੋਂ ਇਲਾਵਾ ਹੋਰ ਵੀ ਗੁਰੂ ਸਾਹਿਬ ਜੀ ਦੇ ਜੀਵਣ ਵਿੱਚੋਂ ਕਥਾ ਕਹਾਣੀਆਂ ਸੰਗਤਾਂ ਨਾਲ ਸਾਂਝੀਆਂ ਕਰਨ ਦਾ ਯਤਨ ਹੁੰਦਾ ਹੈ।

ਇਸ ਸਬੰਧ ਵਿੱਚ ਆਪ ਜੀ ਹੋਰ ਜਾਣਕਾਰੀ ਲੈਣ ਲਈ ਆਪ ਸਾਡੀ E-mail: mkbkt_amritsar@yahoo.com ਤੇ ਸੰਪਰਕ ਕਰ ਸਕਦੇ ਹੋ।

ਇਸ ਰਸਾਲੇ ਨੂੰ ਬੁੱਕ ਕਰਵਾਉਣ ਵਾਸਤੇ ਚੰਦਾ ਭੇਜਣ ਦਾ ਵੇਰਵਾ ਇਸ ਤਰ੍ਹਾਂ ਹੈ।

ਸਲਾਨਾਂ ਚੰਦਾ – ਦੇਸ਼ ਸਲਾਨਾਂ ਚੰਦਾ – ਵਿਦੇਸ਼
1 ਸਾਲ 100 ਰੁਪਏ 1 ਸਾਲ 600 ਰੁਪਏ
5 ਸਾਲ 400 ਰੁਪਏ 5 ਸਾਲ 2400 ਰੁਪਏ
ਲਾਈਫ ਮੈਂਬਰਸ਼ਿਪ 1600 ਰੁਪਏ ਲਾਈਫ ਮੈਂਬਰਸ਼ਿਪ 9600 ਰੁਪਏ


Rs