SATKAR COMMITTEE 
ਮਾਤਾ ਕੌਲਾਂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ
ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ :-


ਗੁਰੂ ਪਿਅਰਿਉ!
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਪ੍ਰਵਾਨ ਕਰਨੀ ਜੀ॥


Satkarਦੀਨ ਦੁਨੀਆਂ ਦੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਪੂਰਨ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ‘ਨਾਨਕਸਰ ਕਲੇਰਾਂ’ ਵਾਲਿਆਂ ਦੀ ਪ੍ਰੇਰਨਾਂ ਅਤੇ ਅਸੀਸਾਂ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿਖੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਟ੍ਰਸਟ, ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਸਹਿਯੋਗੀਆਂ ਵੱਲੋਂ ਚਵਰ ਤਖਤ ਦੇ ਮਾਲਕ ਦਸਮ ਪਾਤਸ਼ਾਹੀਆਂ ਜੀ ਦੀ ਪਾਵਨ ਸਰੂਪ ਜੋਤ ਸਾਹਿਬ-ਏ-ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਹੇਠਾਂ ਇੱਕ ਸਤਿਕਾਰ ਕਮੇਟੀ ਬਣਾਈ ਗਈ। ਇਸ ਕਮੇਟੀ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਨਵੀਨ ਸਰੂਪ ਸੰਗਤਾਂ ਦੇ ਘਰਾਂ ਵਿੱਚ ਪ੍ਰਕਾਸ਼ ਕਰਨ ਦੀ ਸੇਵਾ, ਬਾਹਰਲੇ ਅੰਗ ਜਿਵੇਂ- ਜਿਲਦ ਦੀ ਸੇਵਾ ਅਤੇ ਬਿਰਧ ਸਰੂਪ ਸੰਗਤਾਂ ਦੇ ਘਰਾਂ ਵਿੱਚੋਂ ਲੈ ਕੇ ਆਉਣ ਦੀ ਸੇਵਾ ਸੌਂਪੀ ਗਈ।

Satkar ਗੁਰੂ ਸਾਹਿਬ ਜੀ ਦੀ ਬਖਸ਼ਿਸ ਦਾ ਸਦਕਾ ਸਤਿਕਾਰ ਕਮੇਟੀ ਦੇ ਮੈਬਰਾਂ ਨੂੰ ਬਹੁਤ ਸਾਰੀਆਂ ਸੰਗਤਾਂ ਦੇ ਘਰਾਂ ਵਿੱਚ ਜਾਣ ਦਾ ਸਮਾਂ ਪ੍ਰਾਪਤ ਹੋਇਆ, ਜਿਸ ਨਾਲ ਤਕਰੀਬਨ ਕਈ ਘਰਾਂ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਸਹੀ ਢੰਗ ਨਾਲ ਨਾਂ ਬਣੇ ਹੋਣ ਕਰਕੇ ਅਤੇ ਗੁਰੂ ਸਾਹਿਬ ਜੀ ਦਾ ਸਤਿਕਾਰ ਨਾ ਹੋਣ ਕਰਕੇ ਸਾਧ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਜੇਕਰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਘਰ ਵਿੱਚ ਕਰਨਾ ਹੈ ਤਾਂ ਵੱਖਰੇ ਸੁੰਦਰ ਅਤੇ ਹਵਾਦਾਰ ਕਮਰੇ ਵਿੱਚ ਕੀਤਾ ਜਾਵੇ । ਜਿਸ ਕਰਕੇ ਪਿਆਰ ਵਾਲੀਆਂ ਬਹੁਤ ਸੰਗਤਾਂ ਨੇ ਸਤਿਕਾਰ ਕਮੇਟੀ ਦੇ ਮੈਂਬਰਾਂ ਪਾਸੋਂ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਵਾਲੇ ਕਮਰਿਆਂ ਦੀ ਤਿਆਰੀ ਕਰਵਾਈ।

ਸਾਧ ਸੰਗਤ ਜੀ, ਹੁਣ ਸਤਿਗੁਰੂ ਜੀ ਦੀ ਕਿਰਪਾ ਸਦਕਾ ਤੁਸੀਂ ਸਤਿਕਾਰ ਕਮੇਟੀ ਪਾਸੋਂ ਸੁੰਦਰ ਰੁਮਾਲੇ, ਚੋਲੀ ਸਾਹਿਬ, ਚੰਦੋਆ ਸਾਹਿਬ, ਸਿਰਹਾਣੀਆਂ, ਗੱਦੀਆਂ, ਪੀੜਾ ਸਾਹਿਬ ਆਦਿ ਸਾਰੇ ਬਸਤਰ ਪ੍ਰਾਪਤ ਕਰ ਸਕਦੇ ਹੋ।


Satkarਸਤਿਕਾਰ ਕਮੇਟੀ ਵੱਲੋਂ ਨਾ-ਵਰਤੋਂ ਵਿੱਚ ਆਉਣ ਵਾਲੇ ਧਾਰਮਿਕ ਸਮਾਨ ਨੂੰ ਯੋਗ ਤਰੀਕੇ ਨਾਲ ਸੇਵਾ ਵਿੱਚ ਪਾਉਣ ਦਾ ਇੱਕ ਹੋਰ ਉਪਰਾਲਾ ਕੀਤਾ ਗਿਆ। ਆਪ ਸਭ ਸੰਗਤਾਂ ਦੇ ਘਰਾਂ ਵਿੱਚ ਗੁਰਬਾਣੀ ਲਿਖੇ ਕਾਰਡ, ਗੁਰੂ ਸਾਹਿਬ ਜੀ ਦੀਆਂ ਫੋਟੋਆਂ, ਧਾਰਮਿਕ ਕੈਲੰਡਰ, ਜੰਤਰੀਆਂ, ਕੰਘਿਆਂ, ਵਿੱਚੋਂ ਨਿਕਲੇ ਹੋਏ ਕੇਸਾਂ ਆਦਿਕ ਦੀ ਬੇ-ਅਦਬੀ ਨਾ ਹੋਵੇ, ਇਸ ਲਈ ਸੰਸਥਾ ਵੱਲੋਂ ਇੱਕ ਧਾਰਮਿਕ ਥੈਲਾ (ਬੈਗ) ਤਿਆਰ ਕੀਤਾ ਗਿਆ ਤਾਂ ਜੋ ਆਪ ਉਪਰੋਕਤ ਲਿਖਿਆ ਹੋਇਆ ਨਾ ਵਰਤੋਂ ਵਿੱਚ ਆਉਣ ਵਾਲਾ ਸਾਰਾ ਧਾਰਮਿਕ ਸਮਾਨ ਉਸ ਥੈਲੇ ਵਿੱਚ ਪਾ ਸਕੋ ਅਤੇ ਉਨ੍ਹਾਂ ਨੂੰ ਹੋਣ ਵਾਲੀ ਬੇ-ਅਦਬੀ ਤੋਂ ਬਚਾ ਸਕੋ।

ਜਦੋਂ ਇਹ ਥੈਲਾ ਭਰ ਜਾਵੇ ਤਾਂ ਇਸ ਥੈਲੇ ਵਿੱਚੋਂ ਸਾਰਾ ਧਾਰਮਿਕ ਸਮਾਨ ਕੱਢ ਕੇ ਇਸ ਸਤਿਕਾਰ ਕਮੇਟੀ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਇਸ ਸਮਾਨ ਨੂੰ ਮਰਿਯਾਦਾ ਅਨੁਸਾਰ ਅਗਨ ਭੇਂਟ ਕੀਤਾ ਜਾ ਸਕੇ।

ਇਹ ਧਾਰਮਿਕ ਥੈਲਾ (ਬੈਗ) ਹਰ ਘਰ ਵਿੱਚ ਪਹੁੰਚਾਇਆ ਜਾ ਰਿਹਾ ਹੈ।

Satkarਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਜਿੰਨਾਂ ਗੁਰਮੁੱਖ ਪਿਆਰਿਆਂ ਦੇ ਘਰ ਵਿੱਚ ਜਗ੍ਹਾ ਘੱਟ ਹੋਣ ਕਰਕੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ, ਉਨ੍ਹਾਂ ਘਰਾਂ ਵਿੱਚ ਭਾਈ ਸਾਹਿਬ ਜੀ ਵੱਲੋਂ ਨਾਮ-ਅਭਿਆਸੀ ਕਮਰੇ ਬਣਵਾਏ ਗਏ ਜਿਸ ਦਾ ਲਾਭ ਇਹ ਹੋਇਆ ਕਿ ਜਿਸ ਪਰਵਾਰ ਵਿੱਚੋਂ ਕੋਈ ਵੀ ਮੈਂਬਰ ਅੰਮ੍ਰਿਤ ਵੇਲੇ ਜਾਂ ਸੰਧਿਆ ਵੇਲੇ ਗੁਰਬਾਣੀ ਨਾਲ ਨਹੀਂ ਸੀ ਜੁੜ ਸਕਦਾ ਹੁਣ ਉਸ ਪਰਿਵਾਰ ਵਿੱਚ ਛੋਟੇ ਤੋਂ ਲੈਕੇ ਵੱਡੇ ਜੀਅ ਦਾ ਇਹ ਨੇਮ ਬਣ ਗਿਆ ਕਿ ਕੁਝ ਸਮਾਂ ਇਕਾਂਤ ਵਿੱਚ ਨਾਮ ਅਭਿਆਸ ਕਮਰੇ ਵਿੱਚ ਜਾ ਕੇ ਬਾਣੀ ਪੜ੍ਹ ਕੇ , ਵਾਹਿਗੁਰੂ ਸਿਮਰਨ ਕਰ ਕੇ ਆਪਣੇ ਸਮੇਂ ਨੂੰ ਗੁਰੂ ਦੇ ਲੇਖੇ ਲਾਇਆ ਜਾਵੇ।

ਸਤਿਕਾਰ ਕਮੇਟੀ ਦੇ ਮੈਂਬਰ ਇਨ੍ਹਾਂ ਸਾਰੇ ਕਾਰਜਾਂ ਨੂੰ ਨਿਸ਼ਕਾਮ ਕਰਦੇ ਹਨ, ਕੋਈ ਬਿਜਨਸ ਨਹੀਂ ਹੈ ਸਿਰਫ ਇੱਕ ਚਾਉ ਹੈ ਕਿ ਸੰਗਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਅਭਿਆਸ ਨਾਲ ਜੁੜਨ।