P.T.C. ਪੰਜਾਬੀ, ਮਾਤਾ ਕੌਲਾਂ ਜੀ ਭਲਾਈ ਕੇਂਦਰ ਅਤੇ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਇੱਕ ਹੋਰ ਨਵਾਂ ਉਪਰਾਲਾ।


300 ਸਾਲ ਲਿਖਣ ਭਗਤੀ ਦੇ ਨਾਲ ॥


300 ਸਾਲ ਲਿਖਣ ਭਗਤੀ ਦੇ ਨਾਲ ॥ ਗਰਮੀਆਂ ਦੀਆਂ ਛੁੱਟੀਆਂ ਇੰਝ ਮਨਾਉ ॥ ਲਿਖਣ ਭਗਤੀ ਦੇ ਲੇਖੇ ਲਾਉ ॥


ਪੂਰੇ ਭਾਰਤ ਵਿੱਚ, ਕੋਈ ਵੀ ਬੱਚਾ 9 ਅਗਸਤ ਤੱਕ 51000 (ਇਕਵੰਜਾ ਹਜਾਰ) ਵਾਰੀਂ ਵਾਹਿਗੁਰੂ ਜਾਪ ਕਾਪੀਆਂ ਤੇ ਲਿਖੇਗਾ ਅਤੇ ਇੱਕ ਵਾਰੀ ਦਾ ਲਿਖਿਆ 4 ਵਾਰੀ ਜਪੇਗਾ, ਉਸ ਬੱਚੇ ਨੂੰ ਚਾਂਦੀ ਦੇ ਮੈਡਲ ਨਾਲ ਸਨਮਿਨਤ ਕੀਤਾ ਜਾਵੇਗਾ।


ਵਿਸ਼ੇਸ਼ ਨੋਟ : (1) ਜੇ ਕੋਈ ਬੱਚਾ 100000 (ਇੱਕ ਲੱਖ) ਵਾਰੀ ਵਾਹਿਗੁਰੂ ਜਾਪ ਲਿਖੇਗਾ ਤਾਂ ਉਸ ਨੂੰ ਚਾਂਦੀ ਦੇ ਮੈਡਲ ਤੋਂ ਇਲਾਵਾ ਇੱਕ ਹੋਰ ਵਿਸ਼ੇਸ਼ ਇਨਾਮ ਵੀ ਦਿੱਤਾ ਜਾਵੇਗਾ।


(2) ਇਹ ਉਪਰਾਲਾ 300 ਸਾਲ ਗੁਰਬਾਣੀ ਕੰਠ ਦੇ ਨਾਲ-3 ਤੋਂ ਅਲੱਗ ਹੈ ਤਾਂ ਕਿ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਗੁਰੂ ਲੇਖੇ ਲਗ ਜਾਣ। ਮਾਤਾ ਪਿਤਾ ਵੀ ਬੱਚਿਆਂ ਨੂੰ ਪੂਰਾ ਉਤਸ਼ਾਹਿਤ ਕਰਨ ਜੀ।

(3) ਇਸ ਉਪਰਾਲੇ ਵਿੱਚ 25 ਸਾਲ ਤੋਂ ਛੋਟੀ ਉਮਰ ਦਾ ਹਰ ਬੱਚਾ ਭਾਗ ਲੈ ਸਕਦਾ ਹੈ।

(4) ਬੱਚਿਆਂ ਨੇ ਕਾਪੀਆਂ ਕਿਸ ਜਗਾ ਜਮਾਂ ਕਰਵਾ ਕੇ ਚਾਂਦੀ ਦੇ ਮੈਡਲ ਪ੍ਰਾਪਤ ਕਰਨੇ ਹਨ। ਪੂਰਾ ਵੇਰਵਾ 098765-25829, 098765-25830 ਅਤੇ www.matakaulanjibk.org ਤੋਂ ਪ੍ਰਾਪਤ ਕਰ ਸਕਦੇ ਹੋ ਜੀ।

ਬੱਚਿਉ ! ਆਪ ਜੀ ਦੇ ਹੱਥ ਵੀ ਸਫਲੇ, ਨੇਤਰ ਵੀ ਸਫਲੇ, ਰਸਨਾਂ ਵੀ ਸਫਲੀ ਅਤੇ ਸਮਾਂ ਵੀ ਸਫਲਾ।


ਜੁੜੋ ਸ਼ਬਦ ਦੇ ਨਾਲ ॥ 300 ਸਾਲ ਲਿਖਣ ਭਗਤੀ ਦੇ ਨਾਲ॥


ਅੱਜ ਹੀ ਇਹ ਉੱਤਮ ਕਾਰਜ਼ ਸ਼ੁਰੂ ਕਰ ਦਿਉ ।


ਵੱਲੋਂ : ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ
ਤਰਨ ਤਾਰਨ ਰੋਡ,ਸ੍ਰੀ ਅੰਮ੍ਰਿਤਸਰ।


ਪੂਰਨ ਸਹਿਯੋਗ : ਬਾਬਾ ਕੁੰਦਨ ਸਿੰਘ ਜੀ ਦੇ ਸੇਵਕ ਬਾਬਾ ਹਰਭਜਨਸਿੰਘ ਜੀ (ਨਾਨਕਸਰ), ਸ਼ੋ. ਗੁ. ਪ੍ਰੰ. ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਜੀ, ਦਿੱਲੀ ਸਿੱਖ ਗੁ. ਪ੍ਰੰ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਜੀ।