KARSEWA
ਕਾਰ ਸੇਵਾ


Hospital
ਮਾਤਾ ਕੌਲਾਂ ਜੀ ਭਾਲਈ ਕੇਂਦਰ ਟਰੱਸਟ ਵੱਲੋਂ ਸਿੱਖ ਪੰਥ ਦੇ ਮਹਾਨ ਤਪੱਸਵੀ, ਮਹਾਨ ਯੋਧੇ, ਜਪੀ-ਤਪੀ, ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿੰਨਾਂ ਦੇ ਆਗਮਨ ਅਸਥਾਨ ਗੁ. ਸ੍ਰੀ ਪਹੂਵਿੰਡ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੰਨ 2001 ਵਿੱਚ ਕਾਰ ਸੇਵਾ ਅਰੰਭ ਕੀਤੀ ਗਈ।

ਸਾਧ ਸੰਗਤ ਜੀ ਬਾਬਾ ਜੀ ਦੀ ਬੇਅੰਤ ਬਖਸ਼ਿਸ਼, ਬੇਅੰਤ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੇ ਸਿਰ ’ਤੇ ਹੱਥ ਰੱਖ ਕੇ ਇਸ ਸੇਵਾ ਨੂੰ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਜੋ ਚਾਰ ਚੰਨ ਲਗਾਏ ਉਸ ਬਾਰੇ ਇਸ ਰਸਨਾਂ ਨਾਲ ਕਹਿਣਾ ਬੜਾ ਕਠਿਨ ਹੈ।

Hospital ਬਾਬਾ ਦੀਪ ਸਿੰਘ ਜੀ ਸਿੱਖ ਧਰਮ ਦੇ ਉਹ ਮਹਾਨ ਯੋਧੇ ਅਤੇ ਬ੍ਰਹਮ ਗਿਆਨੀ ਹੋਏ ਹਨ ਜਿੰਨਾਂ ਦੀ ਭਗਤੀ ਅਤੇ ਸ਼ਕਤੀ ਦੀ ਮਿਸਾਲ ਕਿਧਰੋਂ ਵੀ ਨਹੀਂ ਮਿਲ ਸਕਦੀ। ਸਾਰੀ ਧਰਤੀ ’ਤੇ ਉਹ ਇੱਕੋ ਹੀ ਸੂਰਮੇ ਹਨ ਜਿੰਨਾ ਨੇ ਆਪਣੇ ਸੀਸ ਨੂੰ ਤਲੀ ਉੱਪਰ ਧਰ ਕੇ ਸਮੇਂ ਦੇ ਮੁਸਲਮਾਨ ਹਾਕਮਾਂ ਨਾਲ ਟੱਕਰ ਲਈ ਅਤੇ ਆਪਣੇ ਗੁਰੂ ਦੇ ਪਾਵਨ ਪਵਿੱਤਰ ਅਸਾਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਅਜ਼ਾਦ ਕਰਵਾਇਆ (ਬੇਅਦਬੀ ਹੋਣ ਤੋਂ ਰੋਕਿਆ)।


ਇਨ੍ਹਾਂ ਬਖਸ਼ਿਸ਼ਾਂ ਤੋਂ ਇਲਾਵਾ ਬਾਬਾ ਜੀ ਕੋਲ ਮਹਾਨ ਲਿਖਾਰੀ ਹੋਣ ਦਾ ਵੀ ਬੜਾ ਵੱਡਾ ਗੁਣ ਸੀ। ਆਪ ਜੀ ਨੇ ਗਿਆਰਾਂ ਸਾਲਾਂ ਦੀ ਅਣਥੱਕ ਮਿਹਨਤ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਗੁਰਮੁੱਖੀ ਭਾਸ਼ਾ ਵਿੱਚ ਅਤੇ ਇੱਕ ਸਰੂਪ ਅਰਬੀ ਭਾਸ਼ਾ ਵਿੱਚ ਲਿਖਕੇ ਮਹਾਨ ਸੇਵਾ ਕਮਾਈ ਅਤੇ ਨਾਲ-ਨਾਲ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ।

ਬਾਬਾ ਜੀ ਨੇ ਇਸ ਪਹੂਵਿੰਡ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਪਿਤਾ ਭਾਈ ਭਗਤੂ ਜੀ ਅਤੇ ਮਾਤਾ ਜੀਊਣੀ ਜੀ ਦੀ ਗੋਦ ਵਿੱਚ ਖੇਡੇ, ਵੱਡੇ ਹੋਏ ਅਤੇ ਇੱਥੋਂ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਗਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਦੀਪਾ ਤੋਂ ਬਾਬਾ ਦੀਪ ਸਿੰਘ ਜੀ ਸਜੇ ਅਤੇ ਆਪਣੀ ਸਾਰੀ ਜ਼ਿੰਦਗੀ ਗੁਰੂ ਲੇਖੇ ਲਗਾ ਦਿੱਤੀ।

ਬਾਬਾ ਜੀ ਦੇ ਚਰਨਾਂ ਨਾਲ ਪਿਆਰ ਅਤੇ ਭਾਵਨਾਂ ਕਰਕੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਇਹ ਇੱਛਾ ਸੀ ਕਿ ਇਸ ਮਹਾਂਨ ਯੋਧੇ, ਮਹਾਂਨ ਤਪੱਸਵੀ ਅਤੇ ਬ੍ਰਹਮ ਗਿਆਨੀ ਦਾ ਅਸਥਾਨ ਐਸਾ ਬਣੇ ਕਿ ਜਿਸ ਨੂੰ ਰਸਨਾਂ ਨਾਲ ਬਿਆਨ ਕਰਨਾ ਔਖਾ ਮਹਿਸੂਸ ਹੋਵੇ।

Hospitalਗੁਰੂ ਪਿਆਰਿਉ! ਇਸੇ ਮੰਤਵ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ, ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਵਿੱਖੇ ਗੁਰਦੁਆਰਾ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਅਤੇ ਦੀਵਾਨ ਹਾਲ ਪਹਿਲਾਂ ਨਾਲੋਂ ਕਾਫੀ ਵੱਡਾ ਕੀਤਾ ਗਿਆ ਅਤੇ ਸੁੰਦਰ ਮੀਨਾਕਾਰੀ ਅਤੇ ਸ਼ੀਸ਼ਿਆਂ ਨਾਲ ਸਜਾਇਆ ਗਿਆ, ਜਿੱਥੇ ਕਿ ਪਹਿਲਾਂ ਤਕਰੀਬਨ 200-250 ਸਰੀਰਾਂ ਦੇ ਬੈਠਣ ਲਈ ਜਗ੍ਹਾ ਹੁੰਦੀ ਸੀ, ਹੁਣ ਇਹ ਹਾਲ ਤਕਰੀਬਨ 2000 ਸੰਗਤਾਂ ਦੇ ਬੈਠਣ ਵਾਸਤੇ ਬਣਾ ਦਿੱਤਾ ਗਿਆ। ਜਿਸ ਵਿੱਚ ਗੁਰਬਾਣੀ ਲਿਖੀਆਂ ਸੁੰਦਰ ਸੰਗਮਰਮਰ ਦੀਆਂ ਟਾਇਲਾਂ ਉੱਪਰ ਸੋਨੇ ਦੀ ਪਾਲਕੀ ਸੁਸ਼ੋਭਿਤ ਕਰਵਾਈ ਗਈ।

Hospital
ਗੁਰੂ ਸਾਹਿਬ ਜੀ ਦੇ ਸੁੱਖ-ਆਸਣ ਵਾਲਾ ਕਮਰਾ ਜਿਸ ਵਿੱਚ ਸੋਨੇ ਦੇ ਦਰਵਾਜ਼ੇ, ਸੋਨੇ ਦੀਆਂ ਬਾਰੀਆਂ, ਸੋਨੇ ਵਿੱਚ ਹੀ ਲਿਖੀਆਂ ਗਈਆਂ ਗੁਰਬਾਣੀ ਦੀਆਂ ਪੰਕਤੀਆਂ, ਘੋਲਦੲਨ ਸ਼ੀਸ਼ੇ ਵਿੱਚ ਕੀਤੀ ਗਈ ਮੀਨਾਂਕਾਰੀ ਅਤੇ ਸੁੰਦਰ ਪਲੰਘ ਸੁਸ਼ੋਭਿਤ ਕਰਵਾਇਆ ਗਿਆ ਅਤੇ ਇਹ ਸਭ ਬਾਬਾ ਜੀ ਦੀ ਕਿਰਪਾ ਨਾਲ ਹੀ ਹੋਇਆ।




ਬਾਬਾ ਜੀ ਨੇ ਭਾਈ ਸਾਹਿਬ ਜੀ ਨੂੰ ਬਖਸ਼ੇ ਉੱਦਮ ਸਦਕਾ ਇਸ ਆਥਾਨ ਤੇ ਕਈ ਹੋਰ ਸੇਵਾਵਾਂ ਮੁਕੰਮਲ ਕਰਵਾਈਆਂ ਜਿਵੇਂ:-

Hospital 1. ਬਾਹਰੋਂ ਆਈਆਂ ਸੰਗਤਾਂ ਦੀਆਂ ਗੱਡੀਆਂ ਖੜੀਆਂ ਕਰਨ ਵਾਸਤੇ ਫੁੱਲਾਂ ਨਾਲ ਸੱਜੀ ਹੋਈ ਪਾਰਕਿੰਗ ਬਣਾਈ ਗਈ।
2. ਨਾਮ ਅਭਿਆਸ ਅਤੇ ਅਰਾਮ ਕਰਨ ਵਾਸਤੇ ਫੁੱਲਾਂ ਨਾਲ ਸੱਜੀ ਹੋਈ ਫੁਹਾਰਿਆਂ ਨਾਲ ਮਨਮੋਹਕ ਅਤੇ ਦਿਲ ਖਿਚਵਾਂ ਨਜ਼ਾਰਾ ਪੇਸ਼ ਕਰਨ ਵਾਲੀ ਸੁੰਦਰ ਬਗੀਚੀ ਤਿਆਰ ਕੀਤੀ ਗਈ।
3. ਪਾਵਨ ਸਰੋਵਰ ਦੇ ਸਾਰੇ ਪਾਸੇ ਅਤੇ ਪਰਕਰਮਾਂ ਅਤੇ ਵਰਾਂਡੇ ਵਿੱਚ ਸੁੰਦਰ ਸੰਗਮਰਮਰ ਲਗਵਾਇਆ ਗਿਆ।
4. ਬਾਬਾ ਜੀ ਦੇ ਮਾਤਾ ਜੀ ਦੇ ਨਾਮ ’ਤੇ “ਮਾਤਾ ਜੀਊਣੀ ਜੀ” ਲੰਗਰ ਹਾਲ ਬਣਾਇਆ ਗਿਆ ਜਿਸ ਵਿੱਚ ਲਗਭਗ 2000 ਸਰੀਰ ਇਕੋਂ ਸਮੇਂ ਪੰਗਤਾਂ ਵਿੱਚ ਬੈਠ ਕੇ ਗੁਰੂ ਦਾ ਲੰਗਰ ਛਕ ਸਕਦੇ ਹਨ।
5. ਇਸੇ ਹੀ ਅਸਥਾਨ ’ਤੇ ਬਾਬਾ ਦੀਪ ਸਿੰਘ ਜੀ ਇੰਗਲਿਸ਼ ਮੀਡੀਅਮ ਡੇਅ-ਬੋਰਡਿੰਗ ਪਬਲਿਕ ਸਕੂਲ ਬਣਾਇਆ ਗਿਆ। ਜਿਸ ਵਿੱਚ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਗੁਰਮਿਤ ਵਿੱਦਿਆ ਵੀ ਦਿੱਤੀ ਜਾਵੇਗੀ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਬੱਚੇ ਚੰਗੀ ਵਿੱਦਿਆ ਪ੍ਰਾਪਤ ਕਰ ਸਕਣ।


 

ਨੋਟ:- ਸਕੂਲ / ਕਾਲਜ ਚਲਾਉਣ ਦੀ ਸੇਵਾ ਗੁ. ਪਹੂਵਿੰਡ ਸਾਹਿਬ ਜੀ ਦੇ ਪ੍ਰਧਾਨ ਕਰਨਲ ਸ. ਜੀ. ਐੱਸ. ਸੰਧੂ ਜੀ ਕਰ ਰਹੇ ਹਨ।

ਚਲ ਰਹੀ ਕਾਰ ਸੇਵਾ ਦੇ ਅਗਲੇ ਪੜਾਅ:-

1. ਬਾਬਾ ਜੀ ਦੇ ਪਿਤਾ ਜੀ ਭਾਈ ਭਗਤੂ ਜੀ ਦੇ ਨਾਮ ’ਤੇ ਅਤਿ-ਆਧੁਨਿਕ (Computerized) ਅਜ਼ਾਇਬ ਘਰ ਦੀ ਉਸਾਰੀ।
2. ਇਸ ਪਵਿੱਤਰ ਅਸਥਾਨ ’ਤੇ ਆ ਕੇ ਠਹਿਰਣ ਵਾਸਤੇ ਆਪ ਸੰਗਤਾਂ ਲਈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤ ਨਿਵਾਸ (ਸਰਾਂ) ਦੀ ਉਸਾਰੀ।
3. ਸੰਗਤਾਂ ਦੀ ਸਹੂਲਤ ਲਈ ਪਾਣੀ ਦੀ ਇੱਕ ਵੱਡੀ ਟੈਂਕੀ ਦੀ ਉਸਾਰੀ।

ਇਨ੍ਹਾਂ ਸਾਰੀਆਂ ਸੇਵਾਵਾਂ ਦੀ ਦੇਖ-ਰੇਖ ਦੀ ਸੇਵਾ ਭਾਈ ਸਾਹਿਬ ਜੀ ਵੱਲੋਂ ਭਾਈ ਹਰਮਿੰਦਰ ਸਿੰਘ ਜੀ (ਬਾਬਾ ਜੀ) ਅਤੇ ਭਾਈ ਭੁਪਿੰਦਰ ਸਿੰਘ ਜੀ (ਰਾਜੂ ਵੀਰ ਜੀ) ਨੂੰ ਸੌਂਪੀ ਗਈ ਹੈ।


ਬਾਬਾ ਜੀ ਦਾ ਰੋਮ-ਰੋਮ ਸ਼ੁਕਰਾਨਾਂ ਅਤੇ ਆਪ ਸਭ ਸੰਗਤਾਂ ਦਾ ਕੋਟਿ-ਕੋਟਿ ਧੰਨਵਾਦ।

ਅਸੀਸ ਬਖਸ਼ਣੀ ਜੀ।