AMRIT SANCHAR 


ੴ ਸਤਿਗੁਰ ਪ੍ਰਸਾਦਿ

ਪੀਵਹੁ ਪਾਹੁਲ ਖੰਡੇ ਧਾਰ, ਹੁਇ ਜਨਮ ਸੁਹੇਲਾ॥

ਅੰਮ੍ਰਿਤ-ਸੰਚਾਰ


ਬਾਦਸ਼ਾਹ ਦਰਵੇਸ਼ ਸ਼ਾਹਿ ਸ਼ਹਿਨਸ਼ਾਹ ਕਲਗੀਧਰ ਪਤਾਸ਼ਾਹ ਸਾਹਿਬ-ਏ-ਕਮਾਲ "ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ" ਜਿੰਨ੍ਹਾਂ ਦੀ ਸਾਰੇ ਸੰਸਾਰ ਉੱਪਰ ਮਹਾਨ ਬਖਸ਼ਿਸ਼, ਕ੍ਰਿਪਾ ਅਤੇ ਬੇਅੰਤ ਰਹਿਮਤਾਂ ਹਨ।

ਸਿੱਖ ਪੰਥ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖੰਡੇ ਬਾਟੇ ਦੀ ਪਾਹੁਲ ਅੰਮ੍ਰਿਤ ਰੂਪ ਵਿੱਚ ਜੋ ਬਖਸ਼ਿਸ਼ ਕੀਤੀ ਹੈ ਉਸ ਬਾਰੇ ਸਾਰਾ ਸਿੱਖ ਪੰਥ ਗੁਰੂ ਸਾਹਿਬ ਜੀ ਦੀ ਦੇਣ ਨਹੀਂ ਦੇ ਸਕਦਾ, ਕਿਉਂਕਿ ਦਸਮ ਪਿਤਾ ਜੀ ਨੇ ਪਹਿਲਾਂ ਤੋਂ ਚਲ ਰਹੀ ਗੁਰੂ ਧਾਰਨ ਕਰਨ ਦੀ ਪ੍ਰਥਾ ਚਰਨ ਪਾਹੁਲ ਨੂੰ ਬਦਲ ਕੇ 13 ਅਪ੍ਰੈਲ ਸੰਨ 1699 ਈ: ਨੂੰ ਖੰਡੇ ਬਾਟੇ ਦੀ ਦਾਤ ਦੇ ਕੇ ਇਸ ਪੰਥ ਨੂੰ ਸਦਾ ਲਈ ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾ ਦਿੱਤਾ ਅਤੇ ਇਹ ਹੁਕਮ ਕੀਤਾ ਕਿ ਹਰ ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਅਪਣਾ ਗੁਰੂ ਮੰਨੇ।

ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ ॥

ਸੋ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਦੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕੇ ਇਸ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ, ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਅਤੇ ਉਨ੍ਹਾਂ ਦੇ ਸਾਰੇ ਹੀ ਕੀਰਤਨੀ ਜੱਥੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਿਸ਼ਕਾਮਤਾ ਨਾਲ ਚਲਾ ਰਹੇ ਹਨ।

ਸਾਧ ਸੰਗਤ ਜੀ ਸਤਿਗੁਰੂ ਜੀ ਆਪਣੀ ਕਿਰਪਾ ਸਦਕਾ ਭਾਈ ਸਾਹਿਬ ਜੀ ਕੋਲੋਂ ਪੰਜਾਬ ਦੇ ਕਈ ਸ਼ਹਿਰਾਂ, ਪਿੰਡਾਂ ਵਿੱਚ ਅਤੇ ਪੰਜਾਬ ਤੋਂ ਬਾਹਰ ਦਿੱਲੀ, ਹੈਦਰਾਬਾਦ, ਸੂਰਤ, ਗੁਜਰਾਤ, ਮੁੰਬਈ, ਪੂਨੇ, ਜੰਮੂ-ਕਸ਼ਮੀਰ, ਸ੍ਰੀ ਨਗਰ, ਨਤਨਵੇਂ (ਨੇੜੇ ਨੇਪਾਲ ਬਾਰਡਰ) ਆਦਿ ਅਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਜਿਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਹਾਂਗਕਾਂਗ ਆਦਿ ਜਾ ਕੇ ਸ਼ਬਦ ਕੀਰਤਨ ਅਤੇ ਇਸ ਅੰਮ੍ਰਿਤ ਸੰਚਾਰ ਦੀ ਲਹਿਰ ਦੀ ਸੇਵਾ ਲੈ ਰਹੇ ਹਨ।

ਸੋ ਸਾਧ ਸੰਗਤ ਜੀ, ਜੁਗੋ-ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ-ਰੋਮ ਰਾਹੀਂ ਸ਼ੁਕਰਾਨਾਂ ਕਰਦੇ ਹਾਂ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੇ ਜੱਥੇ ਪਾਸੋਂ ਅਤੇ ਹੋਰ ਆਪਣੇ ਸਾਰਿਆਂ ਕੀਰਤਨੀ ਜੱਥਿਆਂ ਪਾਸੋਂ ਅੱਜ ਤੱਕ ਤਕਰੀਬਨ ਇੱਕ ਲੱਖ ਬੱਤੀ ਹਜ਼ਾਰ (1,32,000) ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰੂ ਵਾਲੇ ਬਣ ਗਏ ਹਨ।

ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਹ ਅਰਦਾਸ ਕਰਨੀ ਕਿ ਜੋ ਇਹ ਅਧਿਆਤਮਕ ਰੂਪ ਵਿੱਚ ਭਾਈ ਸਾਹਿਬ ਜੀ ਦਾ ਜੱਥਾ ਅਤੇ ਉਨ੍ਹਾਂ ਦੇ ਸਾਰੇ ਕੀਰਤਨੀ ਜੱਥੇ ਨਿਸ਼ਕਾਮ ਸੇਵਾ ਕਰ ਰਹੇ ਹਨ, ਗੁਰੂ ਸਾਹਿਬ ਜੀ ਸਿਰ ਤੇ ਹੱਥ ਰੱਖ ਕੇ ਰਹਿੰਦੇ ਅਖਰਲੇ ਸੁਆਸਾਂ ਤੱਕ ਇਹ ਨਿਸ਼ਕਾਮ ਸੇਵਾ ਲੈਂਦੇ ਰਹਿਣ ਜੀ।


ਅਸੀਸ ਬਖਸ਼ਣਾ ਜੀ।


ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ “ਵਾਹਿਗੁਰੂ ਵਾਹਿਗੁਰੂ ਜਪੋ” “ਅੰਮ੍ਰਿਤ ਵੇਲਾ ਬਨਾਉ”