TRUST 
ਧੰਨ ਧੰਨ ਗੁਰੂ ਨਾਨਕ ਦੇਵ ਜੀ

ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਨਿਮਾਣੀ ਟ੍ਰਸਟ ਵੱਲੋਂ ਗੁਰੂ ਫਤਹਿ


ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਪ੍ਰਵਾਨ ਕਰਨਾ ਜੀ।



ਇਸ ਟ੍ਰਸਟ ਦੀ ਸ਼ੁਰੂਆਤ ਗੁਰਮਤਿ ਸਤਿਸੰਗ ਸਭਾ ਧੰਨ ਧੰਨ ਮਾਤਾ ਕੌਲਾਂ ਜੀ ਤੋਂ ਹੋਈ, ਜੋ ਅੱਜ ਤੋਂ ਤਕਰੀਬਨ 24 ਸਾਲ ਪਹਿਲਾਂ ਸੰਨ 1983 ਵਿੱਚ 9 ਕੁ ਗੁਰਮੁਖ ਪਿਆਰਿਆਂ ਦੀ ਹੋਂਦ ਵਿੱਚ ਆਈ। ਗੁਰਮਤਿ ਸਤਿਸੰਗ ਸਭਾ ਧੰਨ ਧੰਨ ਮਾਤਾ ਕੌਲਾਂ ਜੀ ਵੱਲੋਂ ਹਰ ਹਫਤੇ ਕਿਸੇ ਸਰੀਰ ਦੇ ਗ੍ਰਹਿ ਵਿਖੇ ਕੀਰਤਨ ਸਮਾਗਮ ਰੱਖਣਾ, ਸਾਜ਼ ਸਾਈਕਲ ’ਤੇ ਲੈ ਕੇ ਜਾਣੇ, ਘਰਾਂ ’ਚ ਸ੍ਰੀ ਅਖੰਡ ਪਾਠ ਸਾਹਿਬ, ਸਹਿਜ ਪਾਠ, ਸੁਖਮਨੀ ਸਾਹਿਬ ਜੀ, ਸ੍ਰੀ ਜਪੁਜੀ ਸਾਹਿਬ ਜੀ, ਵਾਹਿਗੁਰੂ ਗੁਰਮੰਤਰ ਦੀਆਂ ਲੜੀਆਂ ਅਰੰਭ ਕਰਨੀਆਂ। ਇਨ੍ਹਾਂ ਕਾਰਜ਼ਾਂ ਵਿੱਚ ਸੰਗਤਾਂ ਆਪਣੇ ਘਰਾਂ ਵਿੱਚੋਂ ਪ੍ਰਸ਼ਾਦੇ ਤਿਆਰ ਕਰਕੇ ਲਿਆਉਂਦੀਆਂ ਫਿਰ ਭੋਗ ਉਪਰੰਤ ਪੰਗਤ ਵਿੱਚ ਉਹੀ ਪ੍ਰਸ਼ਾਦੇ ਵਰਤਾਏ ਜਾਂਦੇ । ਇਨ੍ਹਾਂ ਸਾਰੇ ਸਮਾਗਮਾਂ ਵਿੱਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਆਪ ਹਾਜ਼ਰੀ ਭਰਦੇ ਸਨ।

ਜਿਵੇਂ-ਜਿਵੇਂ ਸੰਗਤਾਂ ਦਾ ਇਕੱਠ ਵਧਦਾ ਗਿਆ, ਕੀਰਤਨ ਦੇ ਸਤਿਕਾਰ ਵੱਜੋਂ ਬਹੁਤ ਸਾਰੀ ਮਾਇਆ ਆਉਣੀ ਅਰੰਭ ਹੋਈ। ਪੂਰਨ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ‘ਨਾਨਕਸਰ ਕਲੇਰਾਂ ਵਾਲਿਆ’ ਦੀ ਪ੍ਰੇਰਨਾ ਸਦਕਾ ਭਾਈ ਸਾਹਿਬ ਜੀ ਦਾ ਇਸ ਕੀਰਤਨ ਦੀ ਸ਼ੈਲੀ ਨੂੰ ਨਿਸ਼ਕਾਮ ਰੂਪ ਵਿੱਚ ਰੱਖਣ ਵਾਸਤੇ ਇਹ ਸਵਾਲ ਪੈਦਾ ਹੋਇਆ ਕਿ ਇਸ ਕੀਰਤਨ ਤੋਂ ਆਈ ਮਾਇਆ ਰੂਪੀ ਸੇਵਾ ਨੂੰ ਕਿੱਥੇ ਖਰਚ ਕਿਤਾ ਜਾਵੇ? ਸੋ ਭਾਈ ਗੁਰਇਕਬਾਲ ਸਿੰਘ ਜੀ ਨੇ ਆਪਣੇ ਸਾਥੀਆਂ ਨਾਲ ਵਿਚਾਰ ਕੀਤੀ ਕਿ ਇਹ ਸੰਗਤਾਂ ਵੱਲੋਂ ਦਿੱਤੀ ਮਾਇਆ ਨੂੰ ਐਸੀ ਜਗ੍ਹਾ ਵਰਤੀਏ ਕਿ ਸਤਿਗੁਰੂ ਜੀ ਦੀ ਪ੍ਰਸੰਨਤਾ ਮਿਲੇ। ਜਿਸ ਕਰਕੇ ਗੁਰੂ ਸਾਹਿਬ ਜੀ ਨੇ ਬੇਵਾ ਔਰਤਾਂ ਦੀ ਭਾਲਈ ਵਾਸਤੇ ਕਾਰਜ਼ ਕਰਨ ਦੀ ਸੋਝੀ ਬਖਸ਼ੀ ਅਤੇ ਮਾਤਾ ਕੌਲਾਂ ਜੀ ਭਲਾਈ ਕੇਂਦਰ ਟ੍ਰਸਟ (ਬੇਵਾ ਔਰਤਾਂ) ਹੋਂਦ ਵਿੱਚ ਆਈ।

ਮਾਤਾ ਕੌਲਾਂ ਜੀ ਭਲਾਈ ਕੇਂਦਰ ਟ੍ਰਸਟ ਸੰਚਾਲਕ :- ਭਾਈ ਮੋਹਨ ਸਿੰਘ ਜੀ ‘ਭੋਲਾ ਵੀਰ ਜੀ’ ਅਤੇ ਸਹਿਯੋਗੀ।