SCHOOL
ਮਾਤਾ ਕੌਲਾਂ ਜੀ ਪਬਲਿਕ ਸਕੂਲ


ਗੁਰੂ ਪਿਆਰਿਉ, ਗੁਰੂ ਸਾਹਿਬ ਜੀ ਦੀ ਬਖਸ਼ਿਸ ਸਦਕਾ ਮਾਤਾ ਕੌਲਾਂ ਜੀ ਭਲਾਈ ਕੇਂਦਰ ਟ੍ਰਸਟ ਵੱਲੋਂ ਚਲ ਰਹੀਆਂ ਸੇਵਾਵਾਂ ਦੌਰਾਨ ਤਰਨ ਤਾਰਨ ਰੋਡ ਵਿਖੇ ਤਕਰੀਬਨ 2200 ਗਜ਼ ਜਗ੍ਹਾ ਖਰੀਦ ਕੇ ਹੋਰ ਉਪਰਾਲਾ “ਮਾਤਾ ਕੌਲਾਂ ਜੀ ਪਬਿਲਕ ਸਕੂਲ” ਦੇ ਨਾਮ ਹੇਠ ਕੀਤਾ ਗਿਆ ਹੈ।

ਇਸ ਦੀ ਸੋਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੂੰ ਉਸ ਵਕਤ ਹੋਈ ਜਦੋਂ ਚਲ ਰਹੇ “ਮਾਤਾ ਕੌਲਾਂ ਜੀ ਭਲਾਈ ਕੇਂਦਰ (ਬੇਵਾ ਔਰਤਾਂ)” ਵਿੱਚ ਬੀਬੀਆਂ ਨੂੰ ਫ੍ਰੀ ਰਾਸ਼ਨ ਦੇ ਨਾਲ-ਨਾਲ ਉਨ੍ਹਾਂ ਬੱਚਿਆਂ ਨੂੰ ਹਰ ਸਾਲ ਪੜ੍ਹਨ ਵਾਸਤੇ ਫ੍ਰੀ ਕਾਪੀਆਂ ਦਿੱਤੀਆਂ ਜਾਂਦੀਆਂ ਸਨ।

ਇਨ੍ਹਾਂ ਹੀ ਵਿਧਵਾ ਬੀਬੀਆਂ ਦੇ ਕਈ ਬੱਚੇ ਸਕੂਲਾਂ ਵਿੱਚ ਨਹੀਂ ਪੜ੍ਹ ਰਹੇ ਸਨ ਜਾਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ, ਪਿਤਾ ਦਾ ਸਾਇਆ ਸਿਰ ’ਨਾ ਹੋਣ ਕਰਕੇ ਅਤੇ ਸਕੂਲਾਂ ਦੀ ਫੀਸ , ਕਿਤਾਬਾਂ, ਵਰਦੀ ਆਦਿਕ ਦਾ ਪ੍ਰਬੰਧ ਨਾ ਹੋਣ ਕਰਕੇ ਦੁਨਿਆਵੀ ਵਿੱਦਿਆ ਪ੍ਰਾਪਤ ਨਹੀਂ ਕਰ ਸਕਦੇ ਸਨ।


ਭਾਈ ਸਾਹਿਬ ਜੀ ਦੀ ਸੋਚ ਸੀ ਕਿ ਅੱਜ ਦੇ ਇਸ ਕੰਪਿਊਟਰ ਦੇ ਯੁੱਗ ਵਿੱਚ ਹਰ ਬੱਚਾ ਪੜਿਆ-ਲਿਖਿਆ ਹੋਵੇ, ਕਿਸੇ ਦਾ ਮੁਹਥਾਜ ਨਾ ਹੋਵੇ, ਆਪਣੇ ਪੈਰਾਂ ’ਤੇ ਖੜ੍ਹਾ ਹੋਵੇ ਅਤੇ ਆਪਣੀ ਬੇ-ਸਹਾਰਾ ਮਾਂ ਨੂੰ ਸੁੱਖ ਦੇਵੇ। ਇਸ ਮੰਤਵ ਨੂੰ ਮੁੱਖ ਰੱਖਕੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਟ੍ਰਸਟ ਵੱਲੋਂ ਇਸ ਸਕੂਲ ਨੂੰ ਬਣਾਇਆ ਗਿਆ।

ਪਿਆਰੀ ਸਾਧ ਸੰਗਤ ਜੀ, ਜਿੱਥੇ ਇਹ ਸਕੂਲ ਦੁਨਿਆਵੀ ਪੜ੍ਹਾਈ ਵਿੱਚ ਕਿਸੇ ਦੇ ਪੱਖੋਂ ਵੀ ਘੱਟ ਨਹੀਂ ਹੈ (ਕਿਉਂਕਿ ਇਸ ਸਕੂਲ ’ਚ ਪੜ੍ਹਈ C.B.S.E. ਪੈਟ੍ਰਨ ਰਾਹੀਂ ਹੋ ਰਹੀ ਹੈ), ਉੱਥੇ ਹਰ ਬੱਚੇ ਨੂੰ ਗੁਰਮਤਿ ਵਿੱਦਿਆ ਵੀ ਪ੍ਰਦਾਨ ਕਰਵਾਈ ਜਾਂਦੀ ਹੈ। ਜਿਸ ਵਿੱਚ ਗੁਰਬਾਣੀ ਸ਼ਬਦ ਕੀਰਤਨ, ਹਾਰਮੋਨੀਅਮ, ਤਬਲਾ, ਤੰਤੀ ਸਾਜ਼ ਅਤੇ ਰਾਗ ਵਿੱਦਿਆ ਆਦਿਕ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।

ਇਹ ਸਕੂਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪਣੇ ਆਪ ਵਿੱਚ ਇੱਕ ਵਖਰੀ ਮਿਸਾਲ ਹੋਵੇਗਾ।


ਮਾਤਾ ਕੌਲਾਂ ਜੀ ਪਬਲਿਕ ਸਕੂਲ ਦੇ ਸੰਚਾਲਕ :- ਭਾਈ ਅਮਨਦੀਪ ਸਿੰਘ ਜੀ ਅਤੇ ਸਹਿਯੋਗੀ।

(ਕੋਈ ਬਿਜ਼ਨਸ ਨਹੀਂ ਸਿਰਫ ਭਲਾ ਹੀ ਭਲਾ)