SANGAT NIWAS 
ਮਾਤਾ ਕੌਲਾਂ ਜੀ ਸੰਗਤ ਨਿਵਾਸ (ਸਰ੍ਹਾਂ)


Sangat Niwas

ਗੁਰਦੁਆਰਿਆਂ ਸਾਹਿਬ ਜੀ ਦੇ ਦਰਸ਼ਨ-ਦੀਦਾਰੇ ਕਰਨ ਲਈ ਬਾਹਰੋਂ ਆਈਆਂ ਸੰਗਤਾਂ ਦੇ ਰਹਿਣ ਵਾਸਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਦੇ ਨਜ਼ਦੀਕ ਮਾਤਾ ਕੌਲਾਂ ਜੀ ਸੰਗਤ ਨਿਵਾਸ ਦੀ ਸਥਾਪਨਾ ਕੀਤੀ ਗਈ। ਜਿਸ ਵਿੱਚ :-

22 AC ਕਮਰੇ ਅਤੇ 3 ਵੱਡੇ AC ਹਾਲ ਹਨ।
ਹਰ ਕਮਰੇ ਵਿੱਚ ਅਟੈਚਡ ਬਾਥਰੂਮ (ਸਰਦੀਆਂ ਵਿੱਚ ਗਰਮ ਪਾਣੀ ਦੀ ਸਹੂਲਤ), ਡਬਲ ਬੈੱਡ, ਡਰੈਸਿੰਗ ਟੇਬਲ ਅਤੇ ਅਲਮਾਰੀ ਦੀ ਸਹੂਲਤ।
ਹਰ ਕਮਰੇ ਵਿੱਚ TV ਲੱਗੇ ਹਨ। ਜਿਸ ਵਿੱਚ ਕੇਵਲ ਸ੍ਰੀ ਦਰਬਾਰ ਸਾਹਿਬ ਜੀ ਤੋਂ Live ਕੀਰਤਨ ਅਤੇ ਧਾਰਮਿਕ ਪ੍ਰੋਗਰਾਮ ਦੇਖਣ ਦੀ ਸਹੂਲਤ ਹੈ।
ਹਰ ਕਮਰੇ ਵਿੱਚ ਇੰਟਰਕੌਮ ਟੈਲੀਫੋਨ ਦੀ ਸਹੂਲਤ ਹੈ ।
ਹਰ ਮੰਜਲ ’ਤੇ ਫਿਲਟਰ ਵਾਲੇ ਪਾਣੀ ਦੀ ਸਹੂਲਤ ਹੈ।
ਲਿਫਟ ਦੀ ਸਹੂਲਤ।
ਫ੍ਰੀ ਜੋੜੇ ਪਾਲਿਸ਼ ਕਰਨ ਦੀ ਸੁਵਿਧਾ।
ਸਾਫ-ਸੁਥਰੀ ਕੰਟੀਨ (ਨੌਰਮਲ ਰੇਟ ’ਤੇ) ਕਮਰੇ ਵਿੱਚ ਹੀ ਸਰਵਿਸ ਦਿੱਤੀ ਜਾਂਦੀ ਹੈ ।

ਕਿਸੇ ਵੀ ਜਗ੍ਹਾ ਤੋਂ ਕੋਈ ਵੀ ਵਿਅਕਤੀ 6 ਦਿਨ ਪਹਿਲਾਂ ਫੋਨ ਨੰ. +91-9876525859 ’ਤੇ ਸੂਚਨਾਂ ਦੇ ਕੇ ਵੀ ਕਮਰਾ ਬੁੱਕ ਕਰਵਾ ਸਕਦਾ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਗਤ ਨਿਵਾਸ ਵਿੱਚ ਉੱਪਰ ਲਿਖੀਆਂ ਗਈਆਂ ਸਾਰੀਆਂ ਸਹੂਲਤਾਂ ਹਨ ਪਰ ਕੋਈ ਬਿਜ਼ਨਸ ਨਹੀਂ ਹੈ। ਸਿਰਫ ਇੱਕ ਚਾਉ ਹੈ ਕਿ ਸੰਗਤਾਂ ਗੁਰੂ ਰਾਮਦਾਸ ਜੀ ਦੇ ਦਰ ’ਤੇ ਆ ਕੇ ਗੁਰਬਾਣੀ ਰਸ ਲੈਣ ਅਤੇ ਉਨ੍ਹਾਂ ਦੀ ਸੇਵਾ ਹੋ ਸਕੇ।

ਮਾਤਾ ਕੌਲਾਂ ਜੀ ਸੰਗਤ ਨਿਵਾਸ (ਸਰ੍ਹਾਂ) ਸੰਚਾਲਕ :- ਭਾਈ ਪ੍ਰਿਤਪਾਲ ਸਿੰਘ ਜੀ ਅਤੇ ਸਹਿਯੋਗੀ।