HOSPITAL
ਜੋ ਜੀਅ ਆਵੇ ਸੋ ਰਾਜੀ ਜਾਵੇ


Hospital
ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਮਾਤਾ ਕੌਲਾਂ ਜੀ ਬੰਦੀ ਛੋੜ੍ਹ ਛੈਰੀਟੇਬਲ ਹਸਪਤਾਲ ਵਿੱਚ ਕਿਸੇ ਜਾਤ-ਪਾਤ ਅਤੇ ਭਾਦ-ਭਾਵ ਦੇ ਵਿਤਕਰੇ ਬਿਨਾਂ ਗਰੀਬ ਅਤੇ ਦੁਖੀ ਮਰੀਜ਼ਾਂ ਦੇ ਇਲਾਜ਼ ਦੀਆਂ ਸਾਰੀਆਂ ਸੇਵਾਵਾਂ Highly Qualified MD, MS, MBBS ਡਾਕਟਰਾਂ ਰਾਹੀਂ ਅਤੇ ਆਧੁਨਿਕ ਬਹੁ-ਤਕਨੀਕੀ Imported ਮਸ਼ੀਨਾਂ ਰਾਹੀਂ ਸਿਫਰ ਲਾਗਤ ਮਾਤਰ ਖਰਚੇ ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਕੇਵਲ 5/- ਰੁਪਏ ਦੀ ਪਰਚੀ ਨਾਲ Gen. Medicine, Heart, Ortho, ENT, Skin, Physiotherapy, Psychiatry, Gynecologist ਅਤੇ Dental ਦੇ ਡਾਕਟਰਾਂ ਕੋਲੋਂ ਚੈੱਕ ਕਰਵਾ ਕੇ ਨਾਲ 2 ਦਿਨ ਦੀ ਦਵਾਈ ਵੀ ਫ੍ਰੀ ਦਿੱਤੀ ਜਾਂਦੀ ਹੈ।

Hospitalਅੱਖਾਂ ਦਾ ਪੂਰੀ ਤਰ੍ਹਾਂ ਚੈੱਕਅਪ ਸਿਰਫ 20/- ਰੁਪਏ ਦੀ ਪਰਚੀ (7 ਦਿਨ ਦੀ ਦਵਾਈ ਸਮੇਤ) ਬਣਵਾ ਕੇ ਕਰਵਾਇਆ ਜਾ ਸਕਦਾ ਹੈ। ਅੱਖਾਂ ਦੇ ਮੋਤੀਏ ਦਾ ਅਪ੍ਰੇਸ਼ਨ ਆਧੁਨਿਕ Imported ਮਸ਼ੀਨਾਂ ਰਾਹੀਂ Indian/Imported Lens ਲਗਾ ਕੇ ਮਾਤਰ 1,500/2,500 ਰੁਪਇਆਂ ਵਿੱਚ ਕੀਤਾ ਜਾਂਦਾ ਹੈ। ਜਿਹੜਾ ਕਿ ਆਮ ਹਸਪਤਾਲ ਵਿੱਚ 8,000 ਤੋਂ 10,000 ਰੁਪਇਆਂ ਵਿੱਚ ਹੁੰਦਾ ਹੈ। ਇੱਥੇ ਬੱਚਿਆਂ ਦਾ ਟੀਕਾਕਰਨ ਮੁਫਤ ਕੀਤਾ ਜਾਂਦਾ ਹੈ।

Hospital ਇਸੇ ਹੀ ਤਰ੍ਹਾਂ X-Ray 60/-ਰੁਪਇਆਂ ਵਿੱਚ ECG 20/-ਰੁਪਇਆਂ ਵਿੱਚ Ultra Sound 150/- ਰੁਪਇਆਂ ਵਿੱਚ, ECHO- 550 ਰੁਪਇਆਂ ਵਿੱਚ ਅਤੇ ਹੋਰ ਹਰ ਤਰ੍ਹਾਂ ਦੇ ਲੈਬੋਰੇਟਰੀ ਟੈਸਟ, ਦੰਦਾਂ ਦਾ ਹਰ ਤਰ੍ਹਾਂ ਦਾ ਇਲਾਜ਼ ਸਿਰਫ ਲਾਗਤ ਮਾਤਰ ਖਰਚੇ ਨਾਲ ਕੀਤਾ ਜਾਂਦਾ ਹੈ। ਤਕਰੀਬਨ 850-900 ਮਰੀਜ਼ ਗੁਰੂ ਕਿਰਪਾ ਸਦਕਾ ਰੋਜ਼ਾਨਾਂ ਲਾਭ ਲੈ ਰਹੇ ਹਨ।

ਮਾਤਾ ਕੌਲਾਂ ਜੀ ਭਾਲਈ ਕੇਂਦਰ ਟਰੱਸਟ ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅੰਮ੍ਰਿਤਸਰ ਸਾਹਿਬ ਵਿੱਚ ਇਹ ਪਹਿਲਾ ਹਸਪਤਾਲ ਹੈ ਜਿੱਥੇ ਕਿ ਹਰ ਰੋਜ ਇੱਕ ਟਾਈਮ ਮਰੀਜ਼ ਨੂੰ ਚਾਹ ਵੀ ਛਕਾਈ ਜਾਂਦੀ ਹੈ ਅਤੇ ਪੀਣ ਵਾਲਾ ਪਾਣੀ ਮਰੀਜ਼ਾਂ ਦੇ ਪਾਸ ਪਹੁੰਚਦਾ ਹੈ। ਹਸਪਤਾਲ ਵਿੱਚ ਆਇਆ ਹਰ ਵਿਅਕਤੀ ਮਸ਼ੀਨ ਦੁਆਰਾ ਆਪਣੇ ਜੋੜੇ ਪਾਲਿਸ਼ ਕਰਨ ਦੀ ਸੁਵਿਧਾ ਵੀ ਲੈਂਦਾ ਹੈ ਅਤੇ ਬਜ਼ੁਰਗ ਵਿਅਕਤੀ, ਅਮਰੀਕਾ ਤੋਂ ਆਈਆਂ ਮਸ਼ੀਨਾਂ ਰਾਹੀਂ ਲੱਤਾਂ ਘੁੱਟਣ ਦਾ, ਅੱਡੀਆਂ ਘੁੱਟਣ ਦਾ ਅਤੇ ਪਿੰਨੀਆਂ ਘੁੱਟਣ ਦਾ ਬਿਲਕੁਲ ਫ੍ਰੀ ਲਾਭ ਲੈਂਦੇ ਹਨ।

Hospital ਮਾਤਾ ਕੌਲਾਂ ਜੀ ਬੰਦੀ ਛੋੜ੍ਹ ਛੈਰੀਟੇਬਲ ਹਸਪਤਾਲ ਵਿੱਚ ਇਲਾਜ ਕਰ ਰਹੇ ਡਾਕਟਰ Highly Qualified ਹਨ ਅਤੇ ਉਨ੍ਹਾਂ ਨੂੰ ਮਾਨਵਤਾ ਦੀ ਸੇਵਾ ਵਾਸਤੇ ਉੱਚ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਕਿਸੇ ਡਾਕਟਰ ਦੀ ਤਨਖਾਹ 22,000 ਹੈ, ਕਿਸੇ ਦੀ 35,000 ਅਤੇ ਕਿਸੇ ਦੀ 45,000, ਭਾਵ ਕਿ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਚੰਗੇ ਡਾਕਟਰਾਂ ਰਾਹੀਂ, ਚੰਗੀ ਮਸ਼ੀਨਰੀ ਰਾਹੀਂ ਕੇਵਲ 5 ਰੁਪਈਆਂ ਵਿੱਚ ਇਲਾਜ ਹੋ ਰਿਹਾ ਹੈ।

ਇਸ ਤੋਂ ਇਲਾਵਾ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਰਾਤੀਂ ਕਥਾ ਕੀਰਤਨ ਦੇ ਦੀਵਾਨ ਸਜਾਏ ਜਾਂਦੇ ਹਨ ਤਾਂ ਕਿ ਮਰੀਜ਼ਾਂ ਨੂੰ ਦਵਾਈਆਂ ਏ ਨਾਲ-ਨਾਲ ਅਧਿਆਤਮਕ ਦਾਵਾਈ ਵੀ ਦਿੱਤੀ ਜਾ ਸਕੇ। ਇਹ ਸਾਰੀਆਂ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਲੋੜ੍ਹਵੰਦ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਆਪ ਜੀ ਦੀ ਅਸੀਸ ਦੀ ਲੋੜ ਹੈ।

ਮਾਤਾ ਕੌਲਾਂ ਜੀ ਬੰਦੀ ਛੋੜ੍ਹ ਛੈਰੀਟੇਬਲ ਹਸਪਤਾਲ :- ਭਾਈ ਹਰਵਿੰਦਰਪਾਲ ਸਿੰਘ ਜੀ ‘ਲਿਟਲ ਵੀਰ ਜੀ’ ਅਤੇ ਸਹਿਯੋਗੀ ।